WITS ਪ੍ਰੋਗਰਾਮ ਕੀ?

W I T S ਪ੍ਰੋਗਰਾਮ ਬੱਚਿਆਂ ਨੂੰ ਅਜਿਹੀਆਂ ਰਣਨੀਤੀਆਂ ਸਿਖਾਉਂਦਾ ਹੈ, ਜੋ ਉਹਨਾਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਚੋਣਾਂ ਕਰਨ ਵਿੱਚ ਮਦਦ ਕਰਦੀਆਂ ਹਨ।

ਕੀ ਤੁਹਾਡਾ ਬੱਚਾ ਇਸ ਤਰ੍ਹਾਂ ਦਾ ਕਾਰਡ ਘਰ ਲਿਆਇਆ ਹੈ?

ਜੇਕਰ ਅਜਿਹਾ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਡੇ ਬੱਚੇ ਦਾ ਸਕੂਲ ਡਰਾਉਣ-ਧਮਕਾਉਣ (ਧੱਕੇਸ਼ਾਹੀ ਕਰਨ), ਭੇਦਭਾਵ, ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ WITS ਰਣਨੀਤੀਆਂ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਸਕੂਲਾਂ ਵਿੱਚੋਂ ਇੱਕ ਹੈ।

W I T S  ਦਾ ਮਤਲਬ ਹੈ:

ਵਾਕ ਅਵੇ (ਦੂਰ ਜਾਓ)

ਇਗਨੋਰ (ਅਣਡਿੱਠ ਕਰੋ)

ਟੇਕ ਇਟ ਆਊਟ (ਇਸ ਬਾਰੇ ਗੱਲ ਕਰੋ)

ਸੀਕ ਹੈਲਪ (ਮਦਦ ਮੰਗੋ)

ਸਕੂਲ ਵਿੱਚ, ਇਹ ਬੱਚਿਆਂ ਨੂੰ ਵਿਵਾਦਾਂ (ਲੜਾਈ-ਝਗੜਿਆਂ) ਦਾ ਪ੍ਰਬੰਧਨ ਕਰਨ ਲਈ ਸਿਖਾਈਆਂ ਜਾਂਣ ਵਾਲੀਆਂ ਰਣਨੀਤੀਆਂ ਹਨ।

ਤੁਹਾਡੀ ਵੀ ਅਹਿਮ ਭੂਮਿਕਾ ਹੈ। ਜਦੋਂ ਬੱਚੇ ਘਰ ਵਿੱਚ “ਆਪਣੇ WITS ਦੀ ਵਰਤੋਂ” ਕਰਦੇ ਹਨ, ਤਾਂ ਬੱਚਿਆਂ ਕੋਲ ਇੱਕ ਅਜਿਹਾ ਵਾਕੰਸ਼ ਹੁੰਦਾ ਹੈ, ਜੋ ਸਕੂਲ ਦੇ ਅੰਦਰ ਅਤੇ ਬਾਹਰ ਦੋਨਾਂ ਸਥਾਨਾਂ ‘ਤੇ ਸਮਾਨ ਹੁੰਦਾ ਹੈ। ਇਹ ਬੱਚਿਆਂ ਨੂੰ WITS ਰਣਨੀਤੀਆਂ ਨੂੰ ਯਾਦ ਰੱਖਣ ਵਿੱਚ ਮਦਦ ਕਰਦਾ ਹੈ, ਇਸ ਲਈ ਉਹ ਬਿਨਾਂ ਸਹਾਇਤਾ ਦੇ ਕੁਝ ਸਮੱਸਿਆਵਾਂ ਨੂੰ ਹੱਲ ਕਰਨਾ ਸਿੱਖਦੇ ਹਨ।

ਇੱਥੇ ਕੁਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਬੱਚਿਆਂ ਦੀ ਸਹਾਇਤਾ ਕਰ ਸਕਦੇ ਹੋ:

  • WITS ਦੀਆਂ ਚਾਰ ਰਣਨੀਤੀਆਂ ਬਾਰੇ ਗੱਲ ਕਰੋ
  • ਇਹਨਾਂ ਵਿਸ਼ਿਆਂ ਨਾਲ ਸੰਬੰਧਤ ਕਹਾਣੀਆਂ ਦੱਸੋ ਜਾਂ ਕਿਤਾਬਾਂ ਪੜ੍ਹੋ, ਅਤੇ ਆਪਣੇ ਬੱਚਿਆਂ ਨਾਲ ਉਹਨਾਂ ਬਾਰੇ ਵਿਚਾਰ-ਵਟਾਂਦਰਾ ਕਰੋ
  • ਤੁਹਾਡੇ ਬੱਚੇ ਨਾਲ ਵਿਵਾਦ (ਲੜਾਈ-ਝਗੜੇ) ਹੋਣ ਤੋਂ ਬਾਅਦ, ਆਪਣੇ ਬੱਚੇ ਨੂੰ ਪੁੱਛੋ ਕਿ ਉਹ ਆਪਣੇ WITS ਦੀ ਵਰਤੋਂ ਕਰਕੇ ਸਮੱਸਿਆ ਨੂੰ ਵੱਖਰੇ ਤਰੀਕੇ ਨਾਲ ਕਿਵੇਂ ਕਰ ਸਕਦਾ ਸੀ
  • ਧਿਆਨ ਦਿਓ ਕਿ ਕਿਵੇਂ ਦੂਜੇ ਲੋਕ – ਕਿਤਾਬਾਂ ਵਿੱਚ, ਅਸਲ ਜੀਵਨ ਵਿੱਚ, ਟੀ.ਵੀ. ‘ਤੇ – ਕਿਸੇ ਸਮੱਸਿਆ ਨੂੰ ਹੱਲ ਕਰਨ ਲਈ WITS ਰਣਨੀਤੀਆਂ ਦੀ ਵਰਤੋਂ ਕਿਵੇਂ ਕਰਦੇ ਹਨ

ਅਸੀਂ ਤੁਹਾਨੂੰ ਆਪਣੇ ਬੱਚਿਆਂ ਨਾਲ ਇਹਨਾਂ ਰਣਨੀਤੀਆਂ ‘ਤੇ ਜ਼ੋਰ ਦੇਣ ਲਈ ਪ੍ਰੇਰਿਤ ਕਰਦੇ ਹਾਂ।

WITS ਪ੍ਰੋਗਰਾਮਜ਼ ਫਾਊਂਡੇਸ਼ਨ ਇੱਕ ਅਜਿਹੀ ਕੈਨੇਡੀਅਨ ਚੈਰੀਟੇਬਲ ਸੰਸਥਾ ਹੈ, ਜੋ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਸਾਰੇ ਬੱਚੇ ਅਤੇ ਨੌਜਵਾਨ ਸੁਰੱਖਿਅਤ ਅਤੇ ਦੇਖਭਾਲ ਕਰਨ ਵਾਲੇ ਭਾਈਚਾਰੇ ਵਿੱਚ ਰਹਿ ਸਕਣ, ਸਿੱਖ ਸਕਣ ਅਤੇ ਖੇਡ ਸਕਣ।